District Rupnagar Punjab 140001

Gatka Association District Rupnagar

News Desk
whatsapp image 2025 10 14 at 1.41.38 pm
15 Oct

ਰੂਪਨਗਰ ਦੇ ਖਿਡਾਰੀਆਂ ਨੇ ਛੱਤੀਸਗੜ੍ਹ ‘ਚ ਚਮਕਾਇਆ ਗੱਤਕੇ ਦਾ ਨਾਂ, 25 ਤਮਗੇ ਹਾਸਲ ਕੀਤੇ

ਛੱਤੀਸਗੜ੍ਹ ਦੇ ਭਿਲਾਈ ਵਿਖੇ ਨੈਸ਼ਨਲ ਗੱਤਕਾ ਐਸੋਸੀਏਸ਼ਨ ਆਫ਼ ਇੰਡੀਆ (ਐਨਜੀਏਆਈ) ਵੱਲੋਂ ਆਯੋਜਿਤ 13ਵੀਂ ਰਾਸ਼ਟਰੀ ਗੱਤਕਾ ਚੈਂਪੀਅਨਸ਼ਿਪ ਵਿੱਚ ਪੰਜਾਬ ਟੀਮ ਦੀ ਨੁਮਾਇੰਦਗੀ ਕਰਦੇ ਹੋਏ ਜ਼ਿਲ੍ਹਾ ਰੂਪਨਗਰ ਦੇ ਖਿਡਾਰੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਕੁੱਲ 25 ਤਮਗੇ ਜਿੱਤੇ।

ਗੱਤਕਾ ਐਸੋਸੀਏਸ਼ਨ ਜਿਲ੍ਹਾ ਰੂਪਨਗਰ ਦੇ 20 ਖਿਡਾਰੀ ਇਸ ਚੈਂਪੀਅਨਸ਼ਿਪ ਲਈ ਚੁਣੇ ਗਏ ਸਨ ਜਿਨ੍ਹਾਂ ਨੇ ਵੱਖ-ਵੱਖ ਉਮਰ ਵਰਗਾਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਸੋਨੇ, ਚਾਂਦੀ ਤੇ ਕਾਂਸੀ ਦੇ ਤਮਗੇ ਹਾਸਲ ਕੀਤੇ।

ਅੰਡਰ-14 ਉਮਰ ਵਰਗ ਵਿੱਚ ਗਗਨਦੀਪ ਸਿੰਘ ਨੇ ਸਿੰਗਲ ਸੋਟੀ ਵਿਅਕਤੀਗਤ ਵਿੱਚ ਕਾਂਸੀ ਤਗਮਾ ਜਿੱਤਿਆ, ਜਦਕਿ ਸਿੰਗਲ ਸੋਟੀ ਟੀਮ ਸਮਰ ਧੀਮਾਨ, ਗੁਰਬਾਜ ਸਿੰਘ, ਗਗਨਦੀਪ ਸਿੰਘ ਨੇ ਚਾਂਦੀ ਤਗਮਾ ਅਤੇ ਫਰੀ ਸੋਟੀ ਟੀਮ ਬਲਜੋਤ ਸਿੰਘ, ਅਰਮਾਨ ਸਿੰਘ ਨੇ ਕਾਂਸੀ ਤਗਮਾ ਪ੍ਰਾਪਤ ਕੀਤਾ। ਅੰਡਰ-17 ਉਮਰ ਵਰਗ ਵਿੱਚ ਜੋਬਨਪ੍ਰੀਤ ਸਿੰਘ ਨੇ ਸਿੰਗਲ ਸੋਟੀ ਵਿਅਕਤੀਗਤ ਵਿੱਚ ਚਾਂਦੀ ਤਗਮਾ, ਸਿੰਗਲ ਸੋਟੀ ਟੀਮ ਜੋਬਨਪ੍ਰੀਤ ਸਿੰਘ, ਮਨਪ੍ਰੀਤ ਸਿੰਘ ਨੇ ਸੋਨ ਤਗਮਾ ਅਤੇ ਫਰੀ ਸੋਟੀ ਟੀਮ ਜਸਕਰਨ ਸਿੰਘ ਨੇ ਵੀ ਸੋਨ ਤਗਮਾ ਹਾਸਲ ਕੀਤਾ ।ਅੰਡਰ-19 ਉਮਰ ਵਰਗ ਵਿੱਚ ਸਿੰਗਲ ਸੋਟੀ ਟੀਮ ਸੁਖਮਨਦੀਪ ਸਿੰਘ ਨੇ ਸੋਨ ਤਗਮਾ ਜਿੱਤਿਆ। ਫਰੀ ਸੋਟੀ ਵਿਅਕਤੀਗਤ ਵਿੱਚ ਕਰਨਜੋਤ ਸਿੰਘ ਨੇ ਕਾਂਸੀ ਅਤੇ ਫਰੀ ਸੋਟੀ ਟੀਮ ਮਨਪ੍ਰੀਤ ਸਿੰਘ, ਕਰਨਜੋਤ ਸਿੰਘ ਨੇ ਵੀ ਕਾਂਸੀ ਤਗਮਾ ਜਿੱਤਿਆ। ਅੰਡਰ-25 ਉਮਰ ਵਰਗ ਫਰੀ ਸੋਟੀ ਵਿੱਚ ਜਸਪਾਲ ਸਿੰਘ ਨੇ ਚਾਂਦੀ ਤਗਮਾ ਹਾਸਲ ਕੀਤਾ।

whatsapp image 2025 10 14 at 1.41.38 pm

ਲੜਕੀਆਂ ਦੇ ਮੁਕਾਬਲਿਆਂ ਵਿੱਚ ਅੰਡਰ-14 ਉਮਰ ਵਰਗ ਵਿੱਚ ਸਮਨਪ੍ਰੀਤ ਕੌਰ ਨੇ ਫਰੀ ਸੋਟੀ ਵਿਅਕਤੀਗਤ ਤੇ ਸਿੰਗਲ ਸੋਟੀ ਟੀਮ ਦੋਵਾਂ ਵਿੱਚ ਕਾਂਸੀ ਤਗਮਾ ਜਿੱਤਿਆ। ਅੰਡਰ-17 ਵਿੱਚ ਦਮਨਪ੍ਰੀਤ ਕੌਰ ਨੇ ਸਿੰਗਲ ਸੋਟੀ ਵਿਅਕਤੀਗਤ ਵਿੱਚ ਸੋਨ ਤਗਮਾ ਤੇ ਟੀਮ ਮੁਕਾਬਲੇ ਵਿੱਚ ਕਾਂਸੀ ਤਗਮਾ ਹਾਸਲ ਕੀਤਾ। ਅੰਡਰ-19 ਵਿੱਚ ਇਸ਼ਪ੍ਰੀਤ ਕੌਰ ਨੇ ਸਿੰਗਲ ਸੋਟੀ ਵਿਅਕਤੀਗਤ ਵਿੱਚ ਸੋਨ ਤਗਮਾ ਜਿੱਤਿਆ, ਸਿੰਗਲ ਸੋਟੀ ਟੀਮ ਹਰਪ੍ਰੀਤ ਕੌਰ, ਜੈਸਮੀਨ ਕੌਰ, ਇਸ਼ਪ੍ਰੀਤ ਕੌਰ ਨੇ ਵੀ ਸੋਨ ਤਗਮਾ ਤੇ ਫਰੀ ਸੋਟੀ ਟੀਮ ਸ਼ਰਨਜੀਤ ਕੌਰ, ਗੁਰਨੀਤ ਕੌਰ ਨੇ ਚਾਂਦੀ ਤਗਮਾ ਜਿੱਤਿਆ। ਰੂਪਨਗਰ ਜ਼ਿਲ੍ਹੇ ਦੀ ਅਕਾਲ ਅਕੈਡਮੀ ਕਮਾਲਪੁਰ ਦੀ ਖਿਡਾਰਨ ਇਸ਼ਮੀਤ ਕੌਰ ਨੇ ਬੈਸਟ ਗੱਤਕਾ ਐਵਾਰਡ ਲੜਕੀਆਂ ਹਾਸਲ ਕੀਤਾ।

ਇਸ ਮੌਕੇ ਗੱਤਕਾ ਐਸੋਸੀਏਸ਼ਨ ਜ਼ਿਲ੍ਹਾ ਰੂਪਨਗਰ ਦੀ ਪ੍ਰਧਾਨ ਬੀਬੀ ਮਨਜੀਤ ਕੌਰ ਨੇ ਜੇਤੂ ਖਿਡਾਰੀਆਂ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਇਹ ਨੌਜਵਾਨ ਖਿਡਾਰੀ ਭਵਿੱਖ ਵਿੱਚ ਹੋਰ ਮਿਹਨਤ ਕਰਕੇ ਗੱਤਕੇ ਦੀ ਖੇਡ ਨੂੰ ਨਵੀਆਂ ਉਚਾਈਆਂ ‘ਤੇ ਲੈ ਕੇ ਜਾਣਗੇ।

ਜ਼ਿਲ੍ਹਾ ਐਸੋਸੀਏਸ਼ਨ ਦੀ ਸਮੁੱਚੀ ਟੀਮ ਨੇ ਨੈਸ਼ਨਲ ਪ੍ਰਧਾਨ ਸ. ਹਰਜੀਤ ਸਿੰਘ ਗਰੇਵਾਲ ਦਾ ਧੰਨਵਾਦ ਕੀਤਾ ਅਤੇ ਗੱਤਕੇ ਪ੍ਰਤੀ ਉਨ੍ਹਾਂ ਦੇ ਸਮਰਪਣ ਅਤੇ ਅਣਥੱਕ ਮਿਹਨਤ ਦੀ ਸ਼ਲਾਘਾ ਕੀਤੀ।

ਇਸ ਮੌਕੇ ਬੀਬੀ ਮਨਜੀਤ ਕੌਰ, ਗੁਰਪ੍ਰੀਤ ਸਿੰਘ ਭਾਉਵਾਲ , ਗੁਰਵਿੰਦਰ ਸਿੰਘ ਘਨੌਲੀ, ਜਸਪ੍ਰੀਤ ਸਿੰਘ, ਗੁਰਵਿੰਦਰ ਸਿੰਘ ਰੂਪਨਗਰ ਅਤੇ ਹੋਰ ਪਤਵੰਤੇ ਸੱਜਣ ਵੀ ਮੌਜੂਦ ਸਨ।

Leave a Reply