District Rupnagar Punjab 140001

State Referee Camp 2025

12
16 Sep

state referee camp 2025

ਟਿੱਬੀ ਸਾਹਿਬ ਵਿਖੇ   ਗੱਤਕਾ ਐਸੋਸੀਏਸ਼ਨ – ਪੰਜਾਬ ਵਲੋਂ ਤਿੰਨ ਰੋਜ਼ਾ ਗੱਤਕਾ ਰੈਫਰੀ ਟ੍ਰੇਨਿੰਗ ਕੈਂਪ ਸਮਾਪਤ

12

ਰੂਪਨਗਰ :  ਗੱਤਕਾ ਐਸੋਸੀਏਸ਼ਨ – ਪੰਜਾਬ ਅਤੇ ਗੱਤਕਾ ਐਸੋਸੀਏਸ਼ਨ ਜ਼ਿਲ੍ਹਾ ਰੂਪਨਗਰ ਦੇ ਸਾਂਝੇ ਉਪਰਾਲੇ ਨਾਲ ਗੁਰਦੁਆਰਾ ਹੈਡ ਦਰਬਾਰ ਟਿੱਬੀ ਸਾਹਿਬ ਵਿਖੇ ਤਿੰਨ ਰੋਜ਼ਾ ਗੱਤਕਾ ਰੈਫਰੀ ਟ੍ਰੇਨਿੰਗ ਕੈਂਪ ਦਾ ਆਯੋਜਨ ਕੀਤਾ ਗਿਆ। ਇਸ ਕੈਂਪ ਵਿੱਚ ਪੰਜਾਬ ਭਰ ਦੇ ਵੱਖ-ਵੱਖ ਜ਼ਿਲ੍ਹਿਆਂ ਤੋਂ ਨੌਜਵਾਨ ਸਿਖਿਆਰਥੀਆਂ ਨੇ ਸ਼ਮੂਲੀਅਤ ਕੀਤੀ ਅਤੇ ਗੱਤਕਾ ਖੇਡ ਨਾਲ ਜੁੜੇ ਤਕਨੀਕੀ ਅਤੇ ਨਿਯਮਾਤਮਕ ਪੱਖਾਂ ਦੀ ਵਿਸਥਾਰ ਨਾਲ ਸਿੱਖਿਆ ਪ੍ਰਾਪਤ ਕੀਤੀ।

ਕੈਂਪ ਦੌਰਾਨ  ਗੱਤਕਾ ਐਸੋਸੀਏਸ਼ਨ – ਪੰਜਾਬ ਵੱਲੋਂ ਨਰਿੰਦਰਪਾਲ ਸਿੰਘ ਪਾਰਸ, ਸ਼ੈਰੀ ਸਿੰਘ ਭਾਂਬਰੀ, ਹਰਸਿਮਰਨ ਸਿੰਘ ਅਤੇ ਰਵਲੀਨ ਕੌਰ ਨੇ ਸਿਖਿਆਰਥੀਆਂ ਨੂੰ ਗੱਤਕਾ ਰੈਫਰੀ ਦੀ ਪ੍ਰੋਫੈਸ਼ਨਲ ਟ੍ਰੇਨਿੰਗ ਦਿੱਤੀ। ਤਿੰਨ ਦਿਨਾਂ ਦੇ ਸਿਲਸਿਲੇਵਾਰ ਸੈਸ਼ਨਾਂ ਰਾਹੀਂ ਸਿਧਾਂਤਕ ਸਿੱਖਿਆ ਦੇ ਨਾਲ-ਨਾਲ ਪ੍ਰੈਕਟੀਕਲ ਡੈਮੋ ਕਰਵਾਈ ਗਈ । ਕੈਂਪ ਦੇ ਆਖਰੀ ਦਿਨ ਸਿਖਿਆਰਥੀਆਂ ਦਾ ਪ੍ਰੈਕਟੀਕਲ ਇਮਤਿਹਾਨ ਵੀ ਲਿਆ ਗਿਆ।

ਇਸ ਮੌਕੇ ਹਿੱਸਾ ਲੈਣ ਵਾਲਿਆਂ ਸਿਖਿਆਰਥੀਆਂ ਨੂੰ ਸਰਟੀਫਿਕੇਟ ਨਾਲ ਸਨਮਾਨਿਤ ਕੀਤਾ ਗਿਆ ਜਦਕਿ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਪੰਜ  ਰੈਫਰੀਆਂ ਨੂੰ ਵਿਸ਼ੇਸ਼ ਤੌਰ ‘ਤੇ ਸਨਮਾਨਿਤ ਕੀਤਾ ਗਿਆ।

ਸਮਾਪਨ ਸਮਾਰੋਹ ਦੌਰਾਨ ਗੁਰਦੁਆਰਾ ਟਿੱਬੀ ਸਾਹਿਬ ਦੇ ਮੁੱਖ ਪ੍ਰਬੰਧਕ ਸੰਤ ਬਾਬਾ ਅਵਤਾਰ ਸਿੰਘ ਜੀ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਸ. ਪਰਮਜੀਤ ਸਿੰਘ ਲੱਖੇਵਾਲ, ਗੁਰਦੁਆਰਾ ਭੱਠਾ ਸਾਹਿਬ ਦੇ ਮੈਨੇਜਰ ਸ. ਜਸਬੀਰ ਸਿੰਘ,  ਗੱਤਕਾ ਐਸੋਸੀਏਸ਼ਨ – ਪੰਜਾਬ ਦੇ ਕਾਰਜਕਾਰੀ ਪ੍ਰਧਾਨ ਸ. ਸਰਬਜੀਤ ਸਿੰਘ ਅਤੇ ਨੈਸ਼ਨਲ ਗੱਤਕਾ ਐਸੋਸੀਏਸ਼ਨ ਆਫ ਇੰਡੀਆ ਦੇ ਖਜਾਨਚੀ ਸ. ਬਲਜੀਤ ਸਿੰਘ ਨੇ ਖ਼ਾਸ ਹਾਜ਼ਰੀ ਭਰੀ। ਉਨ੍ਹਾਂ ਨੇ ਸਿਖਿਆਰਥੀਆਂ ਦੀ ਹੌਸਲਾ ਅਫਜ਼ਾਈ ਕਰਦੇ ਹੋਏ ਕਿਹਾ ਕਿ ਗੱਤਕਾ ਸਿਰਫ਼ ਖੇਡ ਨਹੀਂ, ਸਗੋਂ ਸਾਡੀ ਰੂਹਾਨੀ ਅਤੇ ਸੰਸਕਾਰੀ ਵਿਰਾਸਤ ਹੈ, ਜਿਸਦੀ ਸੰਭਾਲ ਅਤੇ ਪ੍ਰਚਾਰ ਨੌਜਵਾਨ ਪੀੜ੍ਹੀ ਦੀ ਜ਼ਿੰਮੇਵਾਰੀ ਹੈ।

ਇਸ ਮੌਕੇ  ਗੱਤਕਾ ਐਸੋਸੀਏਸ਼ਨ ਜਿਲ੍ਹਾ ਰੂਪਨਗਰ ਦੀ ਪ੍ਰਧਾਨ ਬੀਬੀ ਮਨਜੀਤ ਕੌਰ, ਗੁਰਵਿੰਦਰ ਸਿੰਘ ਘਨੌਲੀ, ਗੁਰਪ੍ਰੀਤ ਸਿੰਘ ਭਾਊਵਾਲ, ਗੁਰਵਿੰਦਰ ਸਿੰਘ ਰੂਪਨਗਰ, ਜਸਪ੍ਰੀਤ ਸਿੰਘ ਸਮੇਤ ਕਈ ਹੋਰ ਪਤਵੰਤੇ ਸੱਜਣ ਹਾਜ਼ਰ ਸਨ । ਸਭ ਨੇ ਮਿਲ ਕੇ ਗੱਤਕਾ  ਖੇਡ ਨੂੰ ਹੋਰ ਮਜ਼ਬੂਤੀ ਦੇਣ ਲਈ ਇਕਜੁਟ ਹੋਣ ਦਾ ਸੰਦੇਸ਼ ਦਿੱਤਾ।

Leave a Reply