11th UK National Gatka Championship concludes on high note near Cardiff – first ever in Wales: Tan Dhesi MP

11ਵੀਂ ਯੂਕੇ ਨੈਸ਼ਨਲ ਗੱਤਕਾ ਚੈਂਪਿਅਨਸ਼ਿਪ ਕਾਰਡਿਫ ਨੇੜੇ ਸਫ਼ਲਤਾ ਨਾਲ ਸੰਪੰਨ – ਵੇਲਜ਼ ਵਿਚ ਪਹਿਲੀ ਵਾਰ: ਐਮ.ਪੀ. ਤਨ ਧੇਸੀਗੱਤਕਾ ਫੈਡਰੇਸ਼ਨ ਯੂਕੇ ਵੱਲੋਂ ਸਾਰੇ ਹਿੱਸਾ ਲੈਣ ਵਾਲੇ ਅਖਾੜਿਆਂ ਨੂੰ ਮਾਰਸ਼ਲ ਆਰਟ ਦੇ ਪ੍ਰਚਾਰ ਲਈ £1,000 ਦੀ ਰਾਸ਼ੀ ਭੇਟ ਕੀਤੀ ਗਈਰੂਪ ਕੌਰ, ਨਵਜੋਤ ਸਿੰਘ ਅਤੇ ਗੁਰਦੀਪ ਸਿੰਘ ਪਹਿਲੇ ਸਥਾਨ ‘ਤੇ ਕਾਬਜ਼ਲੰਡਨ, 16 ਸਤੰਬਰ 2025 – 11ਵੀਂ ਯੂਕੇ ਨੈਸ਼ਨਲ ਗੱਤਕਾ ਚੈਂਪਿਅਨਸ਼ਿਪ ਕਾਰਡਿਫ (ਵੇਲਜ਼) ਨੇੜੇ ਸ਼ਾਨਦਾਰ ਅੰਦਾਜ਼ ਵਿੱਚ ਸੰਪੰਨ ਹੋਈ। ਇਸ ਦੌਰਾਨ ਖਿਡਾਰੀਆਂ ਨੇ ਸ਼ਾਨਦਾਰ ਜੋਸ਼ ਤੇ ਕਲਾ ਨਾਲ ਸਿੱਖ ਮਾਰਸ਼ਲ ਆਰਟ ਗੱਤਕੇ ਦੇ ਜ਼ਬਰਦਸਤ ਜੌਹਰ ਵਿਖਾਏ। ਸੱਤ ਪ੍ਰਸਿੱਧ ਗੱਤਕਾ ਅਖਾੜਿਆਂ ਦੇ ਖਿਡਾਰੀਆਂ ਨੇ ਆਪਣੇ ਸੋਹਣੇ ਪ੍ਰਦਰਸ਼ਨ ਨਾਲ ਦਰਸ਼ਕਾਂ ਦਾ ਮਨ ਮੋਹ ਲਿਆ।ਚੈਂਪਿਅਨਸ਼ਿਪ ਦਾ ਉਦਘਾਟਨ ਮੁੱਖ ਅਤਿਥੀ ਹਰਜੀਤ ਸਿੰਘ ਗਰੇਵਾਲ (ਪ੍ਰਧਾਨ, ਵਰਲਡ ਗੱਤਕਾ ਫੈਡਰੇਸ਼ਨ ਅਤੇ ਨੈਸ਼ਨਲ ਗੱਤਕਾ ਐਸੋਸੀਏਸ਼ਨ ਆਫ ਇੰਡੀਆ) ਨੇ ਸਲਾਊ ਤੋਂ ਸੰਸਦ ਮੈਂਬਰ ਅਤੇ ਗੱਤਕਾ ਫੈਡਰੇਸ਼ਨ ਯੂਕੇ ਦੇ ਪ੍ਰਧਾਨ ਤਨਮਨਜੀਤ ਸਿੰਘ ਧੇਸੀ ਨਾਲ ਮਿਲ ਕੇ ਕੀਤਾ। ਉਨ੍ਹਾਂ ਦੇ ਨਾਲ ਵੇਲਜ਼ ਕਬੱਡੀ ਕਲੱਬ ਦੇ ਪ੍ਰਧਾਨ ਜਗਬੀਰ ਸਿੰਘ ਜੱਗਾ ਚੱਕਰ, ਜਸਪਾਲ ਸਿੰਘ ਧੇਸੀ ਅਤੇ ਹਵੇਲੀ ਹੋਟਲ ਪੋਂਟਿਕਲੂਨ ਤੋਂ ਕੇਵਲ ਸਿੰਘ ਰੰਦੇਵਾ ਵੀ ਮੌਜੂਦ ਸਨ।ਨਤੀਜਿਆਂ ਦਾ ਐਲਾਨ ਕਰਦੇ ਹੋਏ ਐਮ.ਪੀ. ਤਨ ਢੇਸੀ, ਜੋ ਕਿ ਹਾਊਸ ਆਫ ਕਾਮਨਜ਼ ਦੀ ਪ੍ਰਭਾਵਸ਼ਾਲੀ ਡਿਫੈਂਸ ਕਮੇਟੀ ਦੇ ਚੇਅਰਮੈਨ ਵੀ ਹਨ, ਨੇ ਕਿਹਾ ਕਿ ਯੂਕੇ ਦੇ ਸਲਾਨਾ ਗੱਤਕਾ ਮੁਕਾਬਲੇ ਵਿਚ ਨੌਜਵਾਨ ਪੀੜ੍ਹੀ ਦਾ ਵੱਧ ਚੜ ਕੇ ਹਿੱਸਾ ਲੈਣਾ ਗੱਤਕੇ ਲਈ ਵਧਦੇ ਉਤਸ਼ਾਹ ਨੂੰ ਦਰਸਾਉਂਦਾ ਹੈ ਚੈਂਪਿਅਨਸ਼ਿਪ ਵਿੱਚ ਸਾਰੇ ਮੁਕਾਬਲੇ ਫਰੀ-ਸੋਟੀ (ਵਿਅਕਤੀਗਤ ਪ੍ਰਤੀਯੋਗਿਤਾ) ਵਿੱਚ ਕਰਵਾਏ ਗਏ।ਲੜਕੀਆਂ (u-14): ਅਕਾਲੀ ਫੂਲਾ ਸਿੰਘ ਗੱਤਕਾ ਅਖਾੜਾ ਕੋਵੈਂਟਰੀ ਦੀ ਰੂਪ ਕੌਰ ਨੇ ਆਪਣੀ ਮਨਰੂਪ ਕੌਰ ਨੂੰ ਹਰਾਕੇ ਪਹਿਲਾ ਸਥਾਨ ਹਾਸਲ ਕੀਤਾ। ਤੀਜਾ ਸਥਾਨ ਬਾਬਾ ਬੰਦਾ ਸਿੰਘ ਗੱਤਕਾ ਅਖਾੜਾ ਗ੍ਰੇਵਜ਼ਐਂਡ ਦੀ ਰਿਹਾਨਾ ਕੌਰ ਨੂੰ ਮਿਲਿਆ।ਲੜਕੇ (u-17): ਬਾਬਾ ਫਤਿਹ ਸਿੰਘ ਗੱਤਕਾ ਅਖਾੜਾ ਵੂਲਵਿਚ ਦੇ ਨਵਜੋਤ ਸਿੰਘ ਨੇ ਜਸ਼ਨ ਸਿੰਘ ਨੂੰ ਹਰਾਕੇ ਪਹਿਲਾ ਸਥਾਨ ਹਾਸਲ ਕੀਤਾ। ਅਕਾਲੀ ਫੂਲਾ ਸਿੰਘ ਗੱਤਕਾ ਅਖਾੜਾ ਕੋਵੈਂਟਰੀ ਦੇ ਧਰਮ ਸਿੰਘ ਅਤੇ ਤੇਜਵੀਰ ਸਿੰਘ ਤੀਜੇ ਸਥਾਨ ‘ਤੇ ਰਹੇ।ਮਰਦ (18+ ਉਮਰ): ਜੰਗੀ ਹੋਰਸਿਜ਼ ਕਲੱਬ ਵੂਲਵਰਹੈਂਪਟਨ ਦੇ ਗੁਰਦੀਪ ਸਿੰਘ ਨੇ ਬਾਬਾ ਬੰਦਾ ਸਿੰਘ ਗੱਤਕਾ ਅਖਾੜਾ ਗ੍ਰੇਵਜ਼ਐਂਡ ਦੇ ਕੁਲਦੀਪ ਸਿੰਘ ਨੂੰ ਹਰਾਕੇ ਪਹਿਲੀ ਪੁਜੀਸ਼ਨ ਹਾਸਲ ਕੀਤੀ। ਬਾਬਾ ਮਿੱਤ ਸਿੰਘ ਗੱਤਕਾ ਅਖਾੜਾ ਵੂਲਵਰਹੈਂਪਟਨ ਦੇ ਅਨਮੋਲਦੀਪ ਸਿੰਘ ਅਤੇ ਨਿਹਾਲ ਸਿੰਘ ਨੇ ਤੀਜਾ ਸਥਾਨ ਸਾਂਝਾ ਕੀਤਾ।ਸਾਰੇ ਜੇਤੂਆਂ ਨੂੰ ਮੈਡਲ ਅਤੇ ਟ੍ਰੌਫੀਆਂ ਨਾਲ ਸਨਮਾਨਿਤ ਕੀਤਾ ਗਿਆ, ਜਦਕਿ ਗੱਤਕਾ ਫੈਡਰੇਸ਼ਨ ਯੂਕੇ ਵੱਲੋਂ ਸਾਰੇ ਹਿੱਸਾ ਲੈਣ ਵਾਲੇ ਅਖਾੜਿਆਂ ਨੂੰ ਟ੍ਰੇਨਿੰਗ ਸੁਵਿਧਾਵਾਂ ਮਜ਼ਬੂਤ ਕਰਨ ਅਤੇ ਵਿਆਪਕ ਹਿੱਸੇਦਾਰੀ ਨੂੰ ਉਤਸ਼ਾਹਿਤ ਕਰਨ ਲਈ £1,000-£1,000 ਦੇ ਇਨਾਮ ਦਿੱਤੇ ਗਏ।ਇਸ ਮੌਕੇ ਹਰਜੀਤ ਸਿੰਘ ਗਰੇਵਾਲ ਨੇ ਐਮ.ਪੀ. ਢੇਸੀ ਦੀ 2013 ਤੋਂ ਯੂਕੇ ਵਿੱਚ ਗੱਤਕਾ ਮੁਕਾਬਲੇ ਕਰਵਾਉਣ ਅਤੇ ਗੱਤਕੇ ਦੇ ਪ੍ਰਚਾਰ ਲਈ ਕੀਤੀਆਂ ਨਿਰੰਤਰ ਕੋਸ਼ਿਸ਼ਾਂ ਦੀ ਪ੍ਰਸ਼ੰਸਾ ਕੀਤੀ। ਉਨ੍ਹਾਂ ਨੇ ਭਰੋਸਾ ਦਿੱਤਾ ਕਿ ਵਰਲਡ ਗੱਤਕਾ ਫੈਡਰੇਸ਼ਨ ਅਤੇ ਐਨ.ਜੀ.ਏ.ਆਈ ਵੱਲੋਂ ਯੂਕੇ ਫੈਡਰੇਸ਼ਨ ਨੂੰ ਪੂਰਾ ਸਹਿਯੋਗ ਦਿੱਤਾ ਜਾਵੇਗਾ।ਆਪਣੇ ਸੰਬੋਧਨ ਵਿੱਚ ਐਮ.ਪੀ. ਤਨ ਧੇਸੀ ਨੇ ਸਾਰੇ ਹਿੱਸਾ ਲੈਣ ਵਾਲੇ ਖਿਡਾਰੀਆਂ ਅਤੇ ਸੇਵਾਦਾਰਾਂ ਨੂੰ ਵਧਾਈ ਦਿੱਤੀ ਅਤੇ ਸਵਾਂਸੀ ਤੇ ਕਾਰਡਿਫ ਦੇ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਦਾ ਤਹਿ ਦਿਲੋਂ ਧੰਨਵਾਦ ਕੀਤਾ ਜਿਨ੍ਹਾਂ ਦੇ ਸਹਿਯੋਗ ਨਾਲ ਇਹ ਸਮਾਗਮ ਕਾਮਯਾਬ ਹੋਇਆ।ਇਸ ਮੌਕੇ ਹਰਮਨ ਸਿੰਘ ਜੋਹਲ (ਜਨਰਲ ਸਕੱਤਰ, ਗੱਤਕਾ ਫੈਡਰੇਸ਼ਨ ਯੂਕੇ), ਖੁਸ਼ਵੰਤ ਸਿੰਘ ਅਤੇ ਜਿੱਤ ਸਿੰਘ ਅਰੋੜਾ (ਸਵਾਂਸੀ ਗੁਰਦੁਆਰਾ ਕਮੇਟੀ), ਸੰਗਤ ਸਿੰਘ ਗਰੀਬ (ਕਾਰਡਿਫ ਗੁਰਦੁਆਰਾ ਕਮੇਟੀ), ਕੁਲਦੀਪ ਸਿੰਘ ਪੱਡਾ, ਤਰਜੀਤ ਸਿੰਘ ਸੰਧੂ, ਗੁਰਨਾਮ ਨਿੱਝਰ, ਜੀਤਪਾਲ ਸਿੱਧੂ, ਰੰਧੀਰ ਰੰਧਾਵਾ, ਬਲਬੀਰ ਬਰਾੜ, ਸਾਹਿਬ ਸਿੰਘ ਢੇਸੀ, ਤਰਨ ਸਿੰਘ ਨਿਹੰਗ (ਕਾਰਡਿਫ), ਮਨਪ੍ਰੀਤ ਸਿੰਘ ਬਧਨੀ ਕਲਾਂ, ਅਕਾਲ ਚੈਨਲ ਟੀਮ, ਅਮਨਜੀਤ ਸਿੰਘ ਅਤੇ ਹੋਰ ਪਤਵੰਤੇ ਸੱਜਣ ਹਾਜਰ ਸਨ#worldgatkafedration #gatka #ngai